ਭਗਵੰਤ ਮਾਨ ਨੇ ਦਿੱਤੀਆਂ ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ


ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਮਾਨ ਨੇ  ਆਪਣੇ ਟਵਿੱਟਰ ਸੰਦੇਸ਼ ਰਾਹੀਂ  ਸਮੂਹ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ  ।ਆਪਣੇ ਟਵਿੱਟਰ ਅਕਾਉਂਟ ਉਪਰੋ  ਇਹ ਸੰਦੇਸ਼ ਸ਼ੇਅਰ ਕਰਦਿਆਂ ਭਗਵੰਤ ਮਾਨ ਨੇ ਲਿਖਿਆ ਹੈ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਮੁੱਚੀ ਕੌਮ ਨੂੰ ਬਖ਼ਸ਼ੀ ਵਿਲੱਖਣ ਪਹਿਚਾਣ ਮੀਰੀ ਤੇ ਪੀਰੀ ਭਗਤੀ ਅਤੇ ਸ਼ਕਤੀ ਦਾ  ਸੁਨੇਹਾ ਦੇਂਦੀਆਂ ਗੁਰੂ ਸਾਹਿਬ ਵੱਲੋਂ ਧਾਰਨ ਕੀਤੀਆਂ ਦੋ ਤਲਵਾਰਾਂ ਹਨ । ਸਿੱਖ ਦੇ ਸੰਤ ਅਤੇ ਸਿਪਾਹੀ ਦੇ ਸਾਂਝੇ ਸਰੂਪ ਦਾ ਪ੍ਰਤੀਕ ਹਨ । ਮੈਂ ਏਸ ਦਿਵਸ ਉੱਤੇ ਸਮੂਹ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਂਦਾ ਹਾਂ ।

Post a Comment

0 Comments