ਪੰਜਾਬ ਅਤੇ ਹਰਿਆਣਾ ਦਰਮਿਆਨ ਲਟਕਦੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਨਵੇਂ ਮੁੱਦੇ ਟਕਰਾਅ ਪੈਦਾ ਕਰਨ ਦਾ ਕਾਰਨ ਬਣਨਗੇ - ਭੌਰ

ਟਕਸਾਲੀ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ  ਜਥੇਦਾਰ ਸੁਖਦੇਵ ਸਿੰਘ ਭੌਰ ਨੇ ਚੰਡੀਗੜ੍ਹ ਵਿਖੇ ਕੇਂਦਰ ਵੱਲੋਂ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਦਿੱਤੀ ਜਾ ਰਹੀ ਜ਼ਮੀਨ ਉੱਪਰ ਪ੍ਰਤੀਕਰਮ ਦਿੰਦਿਆਂ ਕਿਹਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹਰਿਆਣਾ ਨੂੰ ਚੰਡੀਗੜ੍ਹ ਵਿੱਚ ਹੀ ਨਵੀਂ ਵਿਧਾਨ ਸਭਾ ਲਈ ਥਾਂ ਦੇਣ ਦੇ ਐਲਾਨ ਨੇ ਇੱਕ ਨਵੀਂ ਗੰਭੀਰ ਚਰਚਾ ਨੂੰ ਜਨਮ ਦੇ ਦਿੱਤਾ ਹੈ , ਲੱਗਦਾ ਹੈ ਕਿ 2024 ਵਿੱਚ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਕਾਰਜ, ਭਾਜਪਾ ਵਲੋਂ ਆਰੰਭ ਦਿੱਤਾ ਗਿਆ ਹੈ , ਪੰਜਾਬ ਅਤੇ ਹਰਿਆਣਾ ਵਿਚਕਾਰ ਪਹਿਲੇ ਵਿਵਾਦਤ ਮੁੱਦੇ ਹੱਲ ਕਰਣ ਦੀ ਵਜਾਇ ਨਵੇਂ ਮੁੱਦਿਆਂ ਨੂੰ ਜਨਮ ਦੇ ਕੇ ਦੋਹਾਂ ਸੂਬਿਆਂ ਦਰਮਿਆਨ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ | ਜੋ ਕਿਸੇ ਤਰਾਂ ਵੀ ਵਾਜਬ ਨਹੀਂ ਕਹੀ ਜਾ ਸਕਦੀ |ਐਸੀ ਕਾਰਵਾਈ ਪੰਜਾਬ ਨੂੰ ਲੰਬੇ ਸੰਘਰਸ਼ ਵੱਲ ਧੱਕਣ ਦੀ ਗੰਭੀਰ ਸਾਜਿਸ਼ ਹੀ ਕਹੀ ਜਾ ਸਕਦੀ ਹੈ |

ਐਸੀਆਂ ਚਾਲਾਂ ਦਾ ਵਿਰੋਧ ਕਰਨ ਦੀ ਵਜਾਏ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਹਰਿਆਣਾ ਵਾਂਗ ਹੀ ਪੰਜਾਬ ਲਈ ਨਵੀਂ ਵਿਧਾਨ ਸਭਾ ਦੀ ਮੰਗ ਕਰਕੇ ਪੰਜਾਬ ਦੇ ਕੇਸ ਨੂੰ ਬਹੁਤ ਕਮਜ਼ੋਰ ਕਰਨ ਦੀ ਬੱਜਰ ਗ਼ਲਤੀ ਕੀਤੀ ਹੈ |ਚੰਡੀਗੜ੍ਹ ਪੰਜਾਬ ਦਾ ਹੈ , ਪੰਜਾਬ ਦੇ ਪਿੰਡ ਉੱਜਾੜ ਕੇ ਇਸ ਦੀ ਸਥਾਪਤੀ ਹੋਈ ਹੈ , ਇਸ ਉੱਪਰ ਆਪਣਾਂ ਹੱਕ ਕਾਇਮ ਰੱਖਣ ਲਈ ਪੰਜਾਬ ਨੇ ਲੰਬਾ ਸੰਘਰਸ਼ ਕੀਤਾ ਹੈ , ਪੰਜਾਬ ਦੇ ਮੁਖ ਮੰਤਰੀ ਵਲੋਂ ਅਜਿਹੇ ਬੇਤੁਕੇ , ਗੈਰ ਸੰਜੀਦਾ ਬਿਆਨ ਨਹੀਂ ਆਉਣੇ ਚਾਹੀਦੇ | ਹਰਿਆਣਾ ਜਿੱਥੇ ਮਰਜ਼ੀ ਆਪਣੀ ਵਿਧਾਨ ਸਭਾ ਬਣਾਵੇ , ਰਾਜਧਾਨੀ ਬਣਾਵੇ ਅਤੇ ਹਾਈ ਕੋਰਟ ਬਣਾਵੇ ਪਰ ਚੰਡੀਗੜ੍ਹ ਤਾਂ ਪੰਜਾਬ ਦਾ ਹੱਕ ਹੈ |


 




Post a Comment

0 Comments

TOP NEWS